Sidhu Moose Wala New Song with British rapper Stefflon Don

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਸਿੱਧੂ  ਮੂਸੇਵਾਲਾ ਦਾ ਨਵਾਂ ਗੀਤ ਜੂਨ ਵਿਚ ਰਿਲੀਜ਼ ਕੀਤਾ ਜਾਵੇਗਾ। ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਵੀ ਇਸ ਗਾਣੇ ਵਿਚ ਸ਼ਾਮਲ ਹਨ। ਦੱਸ ਦੇਈਏ ਕਿ ਰੈਪਰ ਸਟੀਫਲਨ ਡੌਨ ਨੇ ਖੁਦ ਘੋਸ਼ਣਾ ਕੀਤੀ ਹੈ ਕਿ ਸਿੱਧੂ ਮੂਸੇ ਵਾਲਾ ਦੇ ਨਾਲ ਉਸ ਦਾ ਬਹੁਤ ਹੀ ਅਨੁਮਾਨਿਤ ਯੂ.ਕੇ ਰੈਪ ਰਿਕਾਰਡ “ਡਿਲੈਮਾ” ਜੂਨ ਵਿੱਚ ਰਿਲੀਜ਼ ਹੋਣ ਵਾਲਾ ਹੈ। ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ, ਉਸ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਇਹ ਗੀਤ ਬਿਲਕੁਲ ਤਿਆਰ ਹੈ। ਇਹ ਜੂਨ ਵਿੱਚ ਰਿਲੀਜ਼ ਹੋਵੇਗਾ। ਡਿਲੈਮਾ ਸਿੱਧੂ ਮੂਸੇ ਵਾਲਾ ਦਾ 5ਵਾਂ ਮਰਨ ਉਪਰੰਤ ਰੈਪ ਰਿਕਾਰਡ ਹੋਵੇਗਾ।